मनोरंजन

77ਵੇਂ ਆਜਾਦੀ ਦਿਵਸ ਮੌਕੇ ਲੇਖਿਕਾ ਡਾ. ਫ਼ਲਕ ਸਨਮਾਨਤ

Neerajtimes.com ਲੁਧਿਆਣਾ,-  77ਵੇਂ ਆਜ਼ਾਦੀ ਦਿਵਸ ਮੌਕੇ ਸਿੱਖਿਆ ਮੰਤਰੀ  ਪੰਜਾਬ, ਹਰਜੋਤ ਸਿੰਘ ਬੈਂਸ ਵਲੋਂ ਸਮਾਜਿਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਘੀ ਲੇਖਿਕਾ ਡਾ ਜਸਪ੍ਰੀਤ ਕੌਰ ਫਲਕ ਨੂੰ ਉਨ੍ਹਾਂ ਵਲੋਂ ਸਾਹਿਤਕ ਖੇਤਰ ਵਿੱਚ ਪਾਏ ਨਿਵੇਕਲੇ ਯੋਗਦਾਨ ਲਈ ਜਿਲਾ ਪੱਧਰੀ ਔਰਤ ਸਨਮਾਨ ਨਾਲ ਨਿਵਾਜਿਆ ਗਿਆ। ਡਾ ਫਲਕ ਆਪਣੀਆਂ ਹਿੰਦੀ, ਪੰਜਾਬੀ ਅਤੇ ਉਰਦੂ ਕਵਿਤਾਵਾਂ ਸਿਰਜ ਕੇ ਸਮਾਜਿਕ ਸਰੋਕਾਰਾਂ ਔਰਤਾਂ ਨਾਲ ਜੁੜੇ ਮੁੱਦਿਆਂ ਨੂੰ ਉਜਾਗਰ ਕਰਦੇ ਹਨ। ਇਸ ਸਨਮਾਨ ਸਮਾਰੋਹ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਵੀ ਹਾਜਰ ਸਨ।

ਡਾ ਫਲਕ ਨੇ ਇਸ ਸਨਮਾਨ ਲਈ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਰਤਾਂ ਨੂੰ ਉਤਸਾਹਿਤ ਕਰਨ ਨਾਲ ਸਮਾਜ ਵਿੱਚ ਇੱਕ ਚੰਗੇਰਾ ਸੰਦੇਸ਼ ਜਾਂਦਾ ਹੈ। ਉਨ੍ਹਾਂ ਇਹ ਸਨਮਾਨ ਨਵੇਂ ਤੇ ਪੁਰਾਣੇ ਸਾਹਿਤ ਕਾਰਾਂ ਵਾਲੀ ਆਪਣੀ ਸਮੁੱਚੀ ਟੀਮ ਨੂੰ ਸਮਰਪਿਤ ਕੀਤਾ।

Related posts

कविता – मधु शुक्ला

newsadmin

गीतिका – मधु शुक्ला

newsadmin

महिमा बेजोड़ है – अनिरुद्ध कुमार

newsadmin

Leave a Comment